आज स्थानीय आर्य कॉलेज गर्ल्ज़ सेक्शन में वैदिक हवन से नवीन शैक्षणिक सत्र का शुभारंभ हुआ । परमपिता परमेश्वर का आशीर्वाद लेने के साथ-साथ कॉलेज में दाखिला लेने वाली नई छात्राओं के स्वागत हेतु कॉलेज में हवन-यज्ञ का आयोजन किया गया। कार्यक्रम का आरम्भ पवित्र गायत्री मंत्र के उच्चारण से हुआ जिससे सारा वातावरण सकारात्मकता से भर गया । हवन-यज्ञ के इस शुभ अवसर पर आर्य कॉलेज प्रबंधकीय समिति के सचिव डॉ एस. एम. शर्मा, प्राचार्या डॉ सूक्ष्म आहलूवालिया ने विशेष रूप से भाग लिया। प्रभारी डॉ ममता कोहली ने पधारे हुए विशिष्टजनों का स्वागत किया। छात्राओं ने पूरी निष्ठा से हवन में भाग लिया एवं ईश्वर से सबके कल्याण की प्रार्थना की। सचिव डॉ एस. एम. शर्मा ने सभी छात्राओं को आशीर्वाद देते हुए संस्कार संपन्न जीवन जीने के लिए प्रेरित किया। प्राचार्या डॉ. सूक्ष्म आहलूवालिया ने छात्राओं को कड़ी मेहनत से अपने स्वप्न पूरा करने की प्रेरणा दी। प्रभारी डॉ ममता कोहली ने इस वर्ष प्रवेश पाने वाली छात्राओं का स्वागत करते हुए सभी छात्राओं को प्रत्येक क्षेत्र में उत्तम प्रदर्शन के लिए प्रेरित किया।
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਵੈਦਿਕ ਹਵਨ ਨਾਲ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ
ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ ਵੈਦਿਕ ਹਵਨ ਨਾਲ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਹੋਈ। ਪਰਮ ਪਿਤਾ ਪਰਮੇਸ਼ਰ ਦਾ ਆਸ਼ੀਰਵਾਦ ਲੈਣ ਦੇ ਨਾਲ-ਨਾਲ ਕਾਲਜ ਵਿੱਚ ਦਾਖ਼ਲਾ ਲੈਣ ਵਾਲੀਆਂ ਨਵੀਆਂ ਵਿਦਿਆਰਥਣਾਂ ਦੇ ਸਵਾਗਤ ਲਈ ਕਾਲਜ ਵਿੱਚ ਹਵਨ-ਯੱਗ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪਵਿੱਤਰ ਗਾਇਤਰੀ ਮੰਤਰ ਦੇ ਜਾਪ ਨਾਲ ਹੋਈ, ਜਿਸ ਨੇ ਪੂਰੇ ਮਾਹੌਲ ਨੂੰ ਸਕਾਰਾਤਮਕਤਾ ਨਾਲ ਭਰ ਦਿੱਤਾ। ਹਵਨ-ਯੱਗ ਦੇ ਇਸ ਸ਼ੁਭ ਮੌਕੇ ‘ਤੇ ਆਰੀਆ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ.ਐੱਸ.ਐਮ.ਸ਼ਰਮਾ, ਪਿ੍ੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇੰਚਾਰਜ ਡਾ.ਮਮਤਾ ਕੋਹਲੀ ਨੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ। ਵਿਦਿਆਰਥਣਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਹਵਨ ਵਿੱਚ ਭਾਗ ਲਿਆ ਅਤੇ ਪ੍ਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਆਰੀਆ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ.ਐੱਸ ਐਮ.ਸ਼ਰਮਾ ਜੀ ਨੇ ਸਾਰੀਆਂ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਨੇਕ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਪਿ੍ੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਜੀ ਨੇ ਵਿਦਿਆਰਥਣਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇੰਚਾਰਜ ਡਾ. ਮਮਤਾ ਕੋਹਲੀ ਨੇ ਇਸ ਸਾਲ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਸਾਰੀਆਂ ਵਿਦਿਆਰਥਣਾਂ ਨੂੰ ਹਰ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਤ ਕੀਤਾ।
Havan Yajna organized at Arya College Girls Section
A Vedic Havan was performed at Arya College Girls section to mark the auspicious beginning of new academic session. On this occasion, Dr. S.M. Sharma, Secretary ACMC, Principal Dr. Suksham Ahluwalia and Incharge Dr.Mamta Kohli performed the holy ceremony along with the students to invoke the blessings of Almighty . The programme began with the chanting of Gayatri Mantra, which filled the entire atmosphere with positivity. Dr. S.M. Sharma, Secretary ACMC blessed all the students and inspired them to lead a virtuous life. Principal Dr. Suksham Ahluwalia encouraged the students to work hard to fulfill their ambitions. Incharge Dr. Mamta Kohli extended a warm welcome to the new students and motivated them to do their best in all the spheres of life